ਪਰਦੁੱਮਣ ਬੜੀ ਮੁਸ਼ਕਲ ਨਾਲ ਜ਼ਮਾਨਤ ਦੇ ਪੈਸੇ ਇਕੱਠੇ ਕਰਦਾ ਹੈ। ਦਸ ਹਜ਼ਾਰ
ਕੁਲਬੀਰੋ ਵਾਲਾ ਵਰਤ ਲੈਂਦਾ ਹੈ। ਦਸ ਕੁ ਹਜ਼ਾਰ ਉਸ ਨੇ ਔਖੇ ਵੇਲੇ ਲਈ ਰੱਖੇ ਹੋਏ ਹਨ, ਵੀ
ਵਿਚ ਪਾ ਲੈਂਦਾ ਹੈ ਤੇ ਕੁਝ ਬੈਂਕ ਤੋਂ ਕਰਜ਼ਾ ਚੁੱਕ ਕੇ ਪੈਸੇ ਕਚਹਿਰੀ ਵਿਚ ਜਮ੍ਹਾਂ ਕਰਾ
ਦਿੰਦਾ ਹੈ। ਉਹ ਡਲਿਵਰੀਆਂ ਵਾਲਿਆਂ ਦੇ ਭੁਗਤਾਨ ਰੋਕ ਲੈਂਦਾ ਹੈ। ਸਮੋਸੇ ਦੀ ਕੀਮਤ ਦੋ ਦੋ
ਪੈਨੀਆਂ ਚੁੱਕ ਦਿੰਦਾ ਹੈ। ਉਸ ਦਾ ਦਿਲ ਕਰਦਾ ਹੈ ਕਿ ਵਰਕਰਾਂ ਦੀ ਤਨਖਾਹ ਵਿਚੋਂ ਵੀ ਕੁਝ
ਪੈਸੇ ਕੱਟ ਲਵੇ ਤਾਂ ਜੋ ਉਸ ਦਾ ਪੰਜਾਹ ਹਜ਼ਾਰ ਜਲਦੀ ਪੂਰਾ ਹੋ ਜਾਵੇ।
ਕਾਰਾ ਅਜਿਹਾ ਗੁੰਮ ਹੁੰਦਾ ਹੈ ਕਿ ਮੁੜ ਕੇ ਉਸ ਦਾ ਪਤਾ ਨਹੀਂ ਚੱਲਦਾ ਕਿ ਕਿਧਰ ਗਿਆ ਹੈ। ਪਰਦੁੱਮਣ ਸਿੰਘ ਆਪਣੀਆਂ ਸੋਚਾਂ ਦੇ ਘੋੜੇ ਦੁੜਾ ਦੁੜਾ ਕੇ ਥੱਕ ਜਾਂਦਾ ਹੈ। ਕਈ ਵਾਰ ਉਹ ਜਗਮੋਹਣ ਤੋਂ ਪੁੱਛਦਾ ਹੈ,
“ਕਿਹੜੇ ਕੰਟਰੀ ਹੋਇਆ ਇਹ ਸ਼ੋਹਦਾ?”
“ਕਿਸੇ ਅਜਿਹੇ ਕੰਟਰੀ ਜਿਹਦੇ ਨਾਲ ਮੁਜਰਮਾਂ ਦੇ ਮਾਮਲੇ ਵਿਚ ਇਥੋਂ ਦੀ ਸਰਕਾਰ ਦਾ ਅਪਰਾਧੀ ਲੈਣ ਦੇਣ ਦਾ ਕੋਈ ਮੁਹਾਇਦਾ ਨਾ ਹੋਵੇ ਉਥੋਂ ਮੁਜਰਮ ਨੂੰ ਐਕਸਟਰਾਡਾਈਟ ਨਹੀਂ ਕਰ ਸਕਦੇ। ਇਥੋਂ ਦੇ ਸਾਰੇ ਕਰਿਮੀਨਲ ਈਸਟਰਨ ਯੂਰਪ ਵਿਚ ਜਾ ਕੇ ਲੁਕਦੇ ਆ, ਦੋ ਕੁ ਜ਼ਜੀਰੇ ਗਰੀਸ ਦੇ ਵੀ ਆ।”
“ਹਾਲੇ ਤੱਕ ਗੌਰਮਿੰਟ ਨੂੰ ਪਤਾ ਹੀ ਨਾ ਚੱਲਿਆ ਹੋਊ ਕਿ ਕਿਥੇ ਛੁਪਣ ਹੋ ਗਿਆ ਉਹ ?”ਕਾਰਾ ਅਜਿਹਾ ਗੁੰਮ ਹੁੰਦਾ ਹੈ ਕਿ ਮੁੜ ਕੇ ਉਸ ਦਾ ਪਤਾ ਨਹੀਂ ਚੱਲਦਾ ਕਿ ਕਿਧਰ ਗਿਆ ਹੈ। ਪਰਦੁੱਮਣ ਸਿੰਘ ਆਪਣੀਆਂ ਸੋਚਾਂ ਦੇ ਘੋੜੇ ਦੁੜਾ ਦੁੜਾ ਕੇ ਥੱਕ ਜਾਂਦਾ ਹੈ। ਕਈ ਵਾਰ ਉਹ ਜਗਮੋਹਣ ਤੋਂ ਪੁੱਛਦਾ ਹੈ,
“ਕਿਹੜੇ ਕੰਟਰੀ ਹੋਇਆ ਇਹ ਸ਼ੋਹਦਾ?”
“ਕਿਸੇ ਅਜਿਹੇ ਕੰਟਰੀ ਜਿਹਦੇ ਨਾਲ ਮੁਜਰਮਾਂ ਦੇ ਮਾਮਲੇ ਵਿਚ ਇਥੋਂ ਦੀ ਸਰਕਾਰ ਦਾ ਅਪਰਾਧੀ ਲੈਣ ਦੇਣ ਦਾ ਕੋਈ ਮੁਹਾਇਦਾ ਨਾ ਹੋਵੇ ਉਥੋਂ ਮੁਜਰਮ ਨੂੰ ਐਕਸਟਰਾਡਾਈਟ ਨਹੀਂ ਕਰ ਸਕਦੇ। ਇਥੋਂ ਦੇ ਸਾਰੇ ਕਰਿਮੀਨਲ ਈਸਟਰਨ ਯੂਰਪ ਵਿਚ ਜਾ ਕੇ ਲੁਕਦੇ ਆ, ਦੋ ਕੁ ਜ਼ਜੀਰੇ ਗਰੀਸ ਦੇ ਵੀ ਆ।”
“ਪਤਾ ਵੀ ਹੋ ਸਕਦੈ, ਕਈ ਵਾਰ ਕਰਿਮੀਨਲ ਨੂੰ ਵਾਪਸ ਲਿਆਉਣਾ ਜ਼ਿਆਦਾ ਖਰਚੀਲਾ ਵੀ ਹੁੰਦੈ। ਇਹਦੇ ਮਾਮਲੇ ਵਿਚ ਇਹਨੇ ਕਰਾਈਮ ਤਾਂ ਕੀਤਾ ਪਰ ਸ਼ਾਇਦ ਬਹੁਤੇ ਪੈਸੇ ਨਾ ਕਮਾਏ ਹੋਣ, ਜੇ ਕਮਾ ਵੀ ਲਏ ਹੋਏ ਤਾਂ ਗੌਰਮਿੰਟ ਨੇ ਦੂਜੇ ਦੋਂਹ ਤੋਂ ਕਲੇਮ ਕਰ ਲੈਣੇ ਆਂ।”
“ਨਾਲੇ ਕਾਰੇ ਦੇ ਤਾਂ ਨਾਵੇਂ ਕੁਸ਼ ਵੀ ਨਹੀਂ।”
“ਇਹਨੇ ਸਭ ਕੁਸ਼ ਪਲਾਨਡ ਕਰਕੇ ਜਿਉਂ ਕੀਤਾ ਹੋਇਐ।”
ਮਨੀਸ਼ ਪਟੇਲ ਚਾਰ ਸਾਲ ਦੀ ਕੈਦ ਹੋ ਜਾਂਦੀ ਹੈ। ਕੈਲਵਿਨ ਸਰਕਾਰੀ ਗਵਾਹ ਬਣ ਜਾਂਦਾ ਹੈ ਇਸ ਲਈ ਉਹ ਬਚ ਜਾਂਦਾ ਹੈ ਕਾਰੇ ਨੂੰ ਭਗੌੜਾ ਕਰਾਰ ਦੇ ਦਿੱਤਾ ਜਾਂਦਾ ਹੈ। ਪਰਦੁੱਮਣ ਕਹਿੰਦਾ ਹੈ,
“ਜੱਗਿਆ ਤੇਰੀ ਗੱਲ ਠੀਕ ਸੀ, ਦੇਖ ਸਾਲੇ ਨੇ ਏਸ ਮੁਲਕ ਵਿਚੋਂ ਭੱਜ ਕੇ ਉਮਰ ਕੈਦ ਸਹੇੜ ਲਈ ਆ, ਚੌਂਹ ਸਾਲਾਂ ਵਿਚੋਂ ਵੀ ਦੋ ਕਟਣੇ ਪੈਣੇ ਸੀ ਤੇ ਦੋ ਸਾਲ ਤਾਂ ਝੱਟ ਨਿਕਲ ਜਾਣੇ ਸੀ।”
ਕਦੇ ਕਿਸੇ ਇਕੱਠ ਵਿਚ ਕਾਰੇ ਦੀ ਗੱਲ ਤੁਰਦੀ ਤਾਂ ਕੋਈ ਕਹਿ ਬੈਠਦਾ ਹੈ,
“ਕਾਰਾ ਬੜਾ ਹਿੰਮਤੀ ਨਿਕਲਿਆ, ਸਾਰੀ ਪੁਲਿਸ ਦੇ ਅੱਖੀਂ ਘੱਟਾ ਪਾ ਕੇ ਦੌੜ ਗਿਆ।”
“ਕਾਹਦਾ ਹਿੰਮਤੀ ਨਿਕਲਿਆ, ਮੇਰੀ ਹੱਕ ਹਲਾਲ ਦੀ ਕਮਾਈ ਦੇ ਪੰਜਾਹ ਹਜ਼ਾਰ ਨੂੰ ਗੁੱਗਲ ਕਰ ਗਿਐ ਪਰ ਉਹਨੂੰ ਇਹ ਫਲ੍ਹਨੀ ਨਹੀਂ, ਤੁਸੀਂ ਵੀ ਇਥੇ ਓ ਤੇ ਮੈਂ ਵੀ।”
ਪਰਦੁੱਮਣ ਸਿੰਘ ਹਿੱਕ ਠੋਕ ਕੇ ਆਖਣ ਆਖਦਾ ਹੈ।
ਸੁਰਜੀਤ ਕੌਰ ਤੇ ਜਤਿੰਦਰਪਾਲ ਤਾਂ ਹੁਣ ਉਸ ਨਾਲ ਬੋਲਦੇ ਤੱਕ ਵੀ ਨਹੀਂ ਹਨ। ਪੰਜਾਹ ਹਜ਼ਾਰ ਮੁੜਨ ਦੀ ਕਿਸੇ ਤਰ੍ਹਾਂ ਦੀ ਆਸ ਨਹੀਂ ਰਹੀ। ਉਹ ਸਬਰ ਕਰਨਾ ਹੀ ਠੀਕ ਸਮਝਦਾ ਹੈ ਪਰ ਉਸ ਉਪਰ ਇਸ ਨੁਕਸਾਨ ਨੇ ਬਹੁਤ ਅਸਰ ਪਾਇਆ ਹੈ। ਉਹ ਹਰ ਵੇਲੇ ਖਿੱਝਿਆ ਰਹਿੰਦਾ ਹੈ। ਉਹ ਆਪਣਾ ਧਿਆਨ ਬਦਲਣ ਲਈ ਕੰਮ ਵਿਚ ਖੁੱਭਣ ਦੀ ਕੋਸ਼ਿਸ਼ ਕਰਦਾ ਹੈ। ਉਸਦਾ ਦਿਲ ਕਰਦਾ ਹੈ ਕਿ ਇਕ ਡਰਾਈਵਰ ਹਟਾ ਕੇ ਹੁਣ ਆਪ ਕੰਮ 'ਤੇ ਜਾਇਆ ਕਰੇ ਜਾਂ ਫਿਰ ਨਵਾਂ ਰਾਊਂਡ ਖੜਾ ਕਰ ਲਵੇ। ਉਹ ਰਮਨ ਭਾਈ ਨਾਲ ਇਕ ਦਿਨ ਰਾਊਂਡ 'ਤੇ ਜਾਂਦਾ ਹੈ। ਰਮਨ ਭਾਈ ਨਵਾਂ ਡਰਾਈਵਰ ਹੈ। ਕੁਝ ਮਹੀਨਿਆਂ ਤੋਂ ਕੰਮ ਕਰ ਰਿਹਾ ਹੈ। ਪਰਦੁੱਮਣ ਸਿੰਘ ਦੁਕਾਨਾਂ ਵਿਚ ਜਾ ਕੇ ਦੇਖਦਾ ਹੈ ਕਿ ਉਨ੍ਹਾਂ ਦੇ ਬਰੋਬਰ ਤਾਰਿਕ ਦਾ ਮਾਲ ਵੀ ਪਿਆ ਹੈ ਤੇ ਬਲਵੀਰ ਦਾ ਵੀ। ਉਹ ਰਮਨ ਨੂੰ ਝਿੜਕ ਮਾਰਦਾ ਕਹਿੰਦਾ ਹੈ,
“ਭਈਆ, ਤੁਮ ਨੇ ਆ ਕੇ ਬਤਾਇਆ ਕਿਉਂ ਨਹੀਂ ?”
“ਤੁਮ ਕਾਮ ਪੇ ਕਬ ਹੋਤੇ ਹੋ, ਬਲਰਾਮ ਕੋ ਮੈਨੇ ਬਤਲਾਇਆ ਥਾ।”
ਰਮਨ ਭਾਈ ਹੌਲੇ ਜਿਹੇ ਆਖਦਾ ਹੈ। ਪਰਦੁੱਮਣ ਗੁੱਸੇ ਦਾ ਭਰਿਆ ਬੋਲਦਾ ਹੈ,
“ਏਸ ਸਾਲ਼ੇ ਸੁੱਲੇ ਨੇ ਫੇਰ ਛਿੱਤਰ ਖਾਣੇ ਆਂ, ਨਾਲੇ ਬਲਵੀਰ ਨੂੰ ਵੀ ਦੇਖਣਾ ਈ ਪੈਣਾ, ਮੈਂ ਤਾਂ ਕਿਹਾ ਸੀ ਕਿ ਛੱਡੋ ਪਰ੍ਹੇ ਮੂੰਹ–ਤੂੰਹ ਲੱਗਣ ਵਾਲਾ ਬੰਦਾ ਐ।”
ਫੈਕਟਰੀ ਆ ਕੇ ਉਹ ਮੀਕੇ ਨੂੰ ਪੁੱਛਦਾ ਹੈ,
“ਤੇਰੇ ਵੱਲ ਤਾਂ ਨਹੀਂ ਰੱਖੇ ਤਾਰਿਕ ਨੇ ਆਪਣੇ ਸਮੋਸੇ ?”
“ਅੰਕਲ, ਮੈਂ ਰੱਖਣ ਦਿੰਨਾ।”
“ਉਧਰ ਰਮਨ ਦੇ ਰਾਊਂਡ ਵਿਚ ਰੱਖੇ ਆ ਸਾਲੇ਼ ਨੇ, ਚੱਲੀਏ ਜ਼ਰਾ ਪਹਿਲਾਂ ਵਾਂਗੂੰ ਅਕਲ ਦੇ ਕੇ ਆਈਏ ਸਾਲੇ ਨੂੰ।”
“ਅੰਕਲ, ਮੇਰੀ ਤਾਂ ਹੁਣ ਗੱਲ ਉਹ ਐ ਕਿ ਕਿਸੇ ਨੇ ਖਰਗੋਸ਼ ਨੂੰ ਪੁੱਛਿਆ ਕਿ ਮੀਟ ਖਾਣੈ, ਉਹ ਕਹਿਣ ਲੱਗਾ ਕਿ ਮੇਰਾ ਆਪਣਾ ਮਾਸ ਬਚਿਆ ਰਹੇ ਏਨਾ ਈ ਬਹੁਤ ਐ ਸੋ ਮੈਂ ਹੁਣ ਪੰਗੇ ਜੋਗਾ ਨਹੀਂ ਰਿਹਾ।”
ਅਸਲ ਵਿਚ ਮੀਕੇ ਦਾ ਕੇਸ ਫੇਲ੍ਹ ਹੋ ਜਾਂਦਾ ਹੈ ਤੇ ਉਹ ਹੁਣ ਮੁੜ ਇਲਲੀਗਲ ਹੋ ਗਿਆ ਹੈ ਜਿਸ ਨੂੰ ਪੁਲਿਸ ਕਦੇ ਵੀ ਫੜ ਕੇ ਇੰਡੀਆ ਨੂੰ ਚਾੜ੍ਹ ਸਕਦੀ ਹੈ ਜਾਂ ਜੇਕਰ ਕੋਈ ਸਿ਼ਕਾਇਤ ਕਰ ਦੇਵੇ ਤਾਂ ਵੀ ਇੰਮੀਗਰੇਸ਼ਨ ਵਾਲੇ ਫੜ ਸਕਦੇ ਹਨ।
ਇਕ ਹੋਰ ਗੱਲ ਹੈ ਜਿਸ ਦੀ ਪਰਦੁੱਮਣ ਸਿੰਘ ਨੂੰ ਬਿਲਕੁਲ ਖਬਰ ਨਹੀਂ ਹੈ। ਉਹ ਇਹ ਹੈ ਕਿ ਤਾਰਿਕ ਨੇ ਮੀਕੇ ਤੇ ਦੂਜੇ ਮੁੰਡਿਆਂ ਨਾਲ ਦੋਸਤੀ ਗੰਢਣੀ ਸ਼ੁਰੂ ਕਰ ਦਿੱਤੀ ਹੈ। ਉਹ ਪੱਚੀ ਨੰਬਰ ਵਿਚ ਆ ਜਾਇਆ ਕਰਦਾ ਹੈ। ਮੁੰਡਿਆਂ ਨਾਲ ਬੈਠ ਕੇ ਸ਼ਰਾਬ ਵੀ ਪੀ ਲਿਆ ਕਰਦਾ ਹੈ। ਜਿਸ ਦਿਨ ਮੀਕਾ ਉਸ ਨੂੰ ਪਹਿਲੀ ਵਾਰ ਪੱਚੀ ਨੰਬਰ ਵਿਚ ਦੇਖਦਾ ਹੈ ਤਾਂ ਤਾਰਿਕ ਨੇ ਸਲਵਾਰ ਕਮੀਜ਼ ਪਾਈ ਹੁੰਦੀ ਹੈ। ਕਿਸੇ ਮਰਦ ਦੇ ਪਾਈ ਸਲਵਾਰ ਮੀਕੇ ਨੂੰ ਬਹੁਤ ਓਪਰੀ ਲੱਗਦੀ ਹੈ। ਉਹ ਪੁੱਛਦਾ ਹੈ,
“ਤਾਰਿਕ, ਕਿਉਂ ਮੁਜਰਾ ਕਰਨ ਆਇਐਂ ?”
ਤਾਰਿਕ ਅੱਗਿਉਂ ਹੱਸ ਪੈਂਦਾ ਹੈ। ਮੀਕੇ ਨੂੰ ਉਸ ਦਾ ਇਵੇਂ ਦੋਸਤੀ ਦਾ ਹੱਥ ਵਧਾਉਣਾ ਚੰਗਾ ਲੱਗਦਾ ਹੈ। ਬਦਲੇ ਵਿਚ ਤਾਰਿਕ ਮੀਕੇ ਨਾਲ ਕੁਝ ਦੁਕਾਨਾਂ ਉਪਰ ਆਪਣਾ ਮਾਲ ਵੀ ਰੱਖ ਦਿੰਦਾ ਹੈ ਤਾਂ ਮੀਕਾ ਚੁੱਪ ਰਹਿੰਦਾ ਹੈ। ਅਸਲ ਵਿਚ ਜਦੋਂ ਦਾ ਪਰਦੁੱਮਣ ਸਿੰਘ ਦਾ ਫੈਕਟਰੀ ਵਲੋਂ ਧਿਆਨ ਘਟਿਆ ਹੈ ਮੀਕਾ ਵੀ ਕੁਝ ਕੁ ਬਦਲ ਗਿਆ ਹੈ। ਹੋਰ ਸਟਾਫ ਦੇ ਵਤੀਰੇ ਵਿਚ ਵੀ ਫਰਕ ਆ ਗਿਆ ਹੈ। ਬਲਰਾਮ ਨੂੰ ਤਾਂ ਕੁਝ ਸਮਝਦੇ ਹੀ ਨਹੀਂ ਹਨ। ਉਸ ਦੀ ਘਰ ਵਾਲੀ ਦੇ ਚਲੇ ਜਾਣ ਕਾਰਨ ਮੀਕਾ ਉਸ ਨੂੰ ਛੇੜਨ ਵੀ ਲੱਗਦਾ ਹੈ। ਕਦੇ ਉਹ ਉਸ ਦੀਆਂ ਗੱਲ੍ਹਾਂ ‘ਤੇ ਤੇ ਕਦੇ ਚਿੱਤੜਾਂ ਤੇ ਚੂੰਢੀਆਂ ਵੱਢਣ ਲਗਦਾ ਹੈ।
ਹੁਣ ਤਾਰਿਕ ਦਾ ਮਾਲ ਪਰਦੁੱਮਣ ਸਿੰਘ ਦੀਆਂ ਬਹੁਤ ਸਾਰੀਆਂ ਦੁਕਾਨਾਂ ਉਪਰ ਪਿਆ ਹੈ। ਜਦ ਕੁਝ ਹੋਰ ਨਹੀਂ ਕਰ ਸਕਦਾ ਤਾਂ ਉਹ ਸੋਚਦਾ ਹੈ ਕਿ ਕਿਉਂ ਨਾ ਤਾਰਿਕ ਨਾਲ ਬੈਠ ਕੇ ਗੱਲ ਕੀਤੀ ਜਾਵੇ। ਫਰੀਦਾ ਵੀ ਉਥੇ ਹੋਵੇਗੀ ਉਹ ਵੀ ਤਾਰਿਕ ਨੂੰ ਸਮਝਾਵੇਗੀ। ਝਗੜੇ ਨਾਲੋਂ ਪਿਆਰ ਸ਼ਾਇਦ ਜ਼ਿਆਦਾ ਕੰਮ ਕਰ ਜਾਵੇ। ਪਰਦੁੱਮਣ ਸਿੰਘ ਆਪਣੀ ਕਾਰ ਤਾਰਿਕ ਦੀ ਫੈਕਟਰੀ ਵੱਲ ਨੂੰ ਘੁਮਾ ਲੈਂਦਾ ਹੈ। ਉਸ ਦੀ ਫੈਕਟਰੀ ਦੇ ਸਾਹਮਣੇ ਜਾਂਦਾ ਹੈ ਤਾਂ ਮੀਕੇ ਵਾਲੀ ਵੈਨ ਅੰਦਰੋਂ ਨਿਕਲ ਰਹੀ ਦਿੱਸਦੀ ਹੈ। ਪਰਦੁੱਮਣ ਸਿੰਘ ਹੈਰਾਨ ਰਹਿ ਜਾਂਦਾ ਹੈ ਕਿ ਇਹ ਕੀ ਹੋ ਰਿਹਾ ਹੈ। ਮੀਕਾ ਉਸ ਦੇ ਦੁਸ਼ਮਣ ਦੀ ਫੈਕਟਰੀ ਵਿਚ ਕੀ ਕਰ ਰਿਹਾ ਹੈ। ਉਹ ਸਮਝ ਜਾਂਦਾ ਹੈ ਕਿ ਮੀਕੇ ਨੂੰ ਤਾਰਿਕ ਨੇ ਪੱਟ ਲਿਆ ਹੈ। ਉਹ ਰੋਹ ਨਾਲ ਭਰਿਆ ਮੀਕੇ ਦੀ ਵੈਨ ਮਗਰ ਕਾਰ ਲਗਾ ਲੈਂਦਾ ਹੈ। ਮੀਕਾ ਉਸ ਦੀ ਫੈਕਟਰੀ ਆ ਕੇ ਗੱਡੀ ਖੜੀ ਕਰਦਾ ਹੈ। ਪਰਦੁੱਮਣ ਸਿੰਘ ਕਾਰ ਵਿਚੋਂ ਨਿਕਲਦਾ ਬੋਲਦਾ ਹੈ,
“ਤਾਰਿਕ ਨੂੰ ਹਿਸਾਬ ਦੇ ਆਇਆਂ ?”
“ਕਾਹਦਾ ਹਿਸਾਬ ਅੰਕਲ ?”
“ਕਿਥੋਂ ਆਇਆਂ ਹੁਣ ਤੂੰ ?”
“ਤਾਰਿਕ ਦੀ ਫੈਕਟਰੀ ਕਿਸੇ ਨੂੰ ਮਿਲਣ ਗਿਆ ਸੀ।”
“ਮੀਕਿਆ, ਤੇਰਾ ਭਲਾ ਤਾਰਿਕ ਦੀ ਫੈਕਟਰੀ ਵਿਚ ਕੀ ਕੰਮ ?”
“ਅੰਕਲ, ਮੈਂ ਤੇਰਾ ਕੋਈ ਗੁਲਾਮ ਆਂ ਕਿ ਪੁੱਛ ਕੇ ਜਾਵਾਂ ਕਿ ਕਿਥੇ ਜਾਣੈ ਜਾਂ ਕਿਥੇ ਨਹੀਂ ਜਾਣਾ।”
“ਮੈਂ ਤੈਨੂੰ ਕਿਤੇ ਜਾਣੋਂ ਕਦ ਰੋਕਦਾਂ ਪਰ ਤਾਰਿਕ ਤਾਂ ਮੇਰਾ ਪੱਕਾ ਦੁਸ਼ਮਣ ਐ, ਮੇਰੇ ਕਾਰੋਬਾਰ ਨੂੰ ਢਾਅ ਲਾ ਰਿਹੈ, ਕਿਤੇ ਤੂੰ ਆਪਣੀਆਂ ਦੁਕਾਨਾਂ 'ਤੇ ਉਹਦੇ ਸਮੋਸੇ ਤਾਂ ਨਹੀਂ ਰਖਾਈ ਜਾਂਦਾ ਤੇ ਹੁਣ ਵਸੂਲੀ ਕਰਕੇ ਲਿਆਇਆ ਹੋਵੇਂ।”
“ਅੰਕਲ, ਅਕਲ ਨਾਲ ਬੋਲ, ਮੈਂ ਤੇਰੀ ਪੂਰੀ ਇੱਜ਼ਤ ਕਰਦਾਂ। ਓਦਾਂ ਭਾਵੇਂ ਸਮਝਦਾਂ ਤੈਨੂੰ ਦੁੱਕੀ ਤਿੱਕੀ ਹੀ ਆਂ।”
ਸਾਧਾਰਨ ਹਾਲਾਤ ਹੁੰਦੇ ਤਾਂ ਪਰਦੁੱਮਣ ਸਿੰਘ ਕਿਸੇ ਨਾ ਕਿਸੇ ਤਰ੍ਹਾਂ ਇਹ ਗੱਲ ਸਹਿ ਜਾਂਦਾ ਪਰ ਇਸ ਸਮੇਂ ਉਸ ਦੀ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੈ। ਉਹ ਗੁੱਸੇ ਵਿਚ ਕੰਬਦਾ ਬੋਲਦਾ ਹੈ,
“ਕੀ ਮਤਲਬ ਓਏ ਤੇਰਾ ?... ਤੂੰ ਅਹਿਸਾਨਮੰਦ ਹੋ ਕਿ ਤੈਨੂੰ ਮੈਂ ਜੌਬ ਦਿੱਤੀ ਹੋਈ ਆ ਤੇ ਤੂੰ ਉਲਟਾ ਮੈਨੂੰ ਈ ਅੱਖਾਂ ਦਿਖਾ ਰਿਹਾਂ, ਮੇਰੀ ਬਿੱਲੀ ਤੇ ਮੈਨੂੰ ਹੀ ਮਿਆਊਂ।”
“ਜਾਹ, ਜਾ ਕੇ ਪਹਿਲਾਂ ਤੂੰ ਆਪਣੀ ਛੋਟੀ ਬਿੱਲੀ ਸੰਭਾਲ ਜਿਹੜੀ ਕਾਲਿਆਂ ਦੇ ਬੈੱਡ ਗਰਮ ਕਰਦੀ ਫਿਰਦੀ ਐ...।”
ਇੰਨੀ ਗੱਲ ਕਹਿਣ ਦੀ ਦੇਰ ਸੀ ਕਿ ਪਰਦੁੱਮਣ ਸਿੰਘ ਮੀਕੇ ਨੂੰ ਗਲੋਂ ਜਾ ਫੜਦਾ ਹੈ ਪਰ ਮੀਕਾ ਉਸ ਤੋਂ ਤਕੜਾ ਤੇ ਧੱਕਾ ਮਾਰ ਕੇ ਉਸ ਨੂੰ ਸੁੱਟ ਦਿੰਦਾ ਹੈ। ਫਿਰ ਵੈਨ ਦੀਆਂ ਚਾਬੀਆਂ ਉਸ ਦੇ ਮੂੰਹ 'ਤੇ ਮਾਰਦਾ ਹੈ ਤੇ ਜੇਬ ਵਿਚੋਂ ਅੱਜ ਦੇ ਹਿਸਾਬ ਦੇ ਪੈਸੇ ਕੱਢ ਕੇ ਉਸ ਵੱਲ ਸੁੱਟਦਾ ਕਹਿੰਦਾ ਹੈ,
“ਇਨ੍ਹਾਂ ਨੂੰ ਵੀ ਪਿੱਛੇ ਲੈ ਲੈ, ਕੰਜਰ ਤੋਂ ਕੁੜੀ ਸਾਂਭੀ ਨਹੀਂ ਜਾਂਦੀ ਤੇ ਮੈਨੂੰ ਗੱਲਾਂ ਸੁਣਾਉਂਦੈ।”
ਮੀਕਾ ਗਾਲ੍ਹਾਂ ਕੱਢਦਾ ਤੁਰ ਜਾਂਦਾ ਹੈ।
ਕੁਝ ਦਿਨਾਂ ਮਗਰੋਂ ਪੱਚੀ ਨੰਬਰ ਵਿਚ ਸਾਰੇ ਅਫਸੋਸ ਵਿਚ ਇਕੱਠੇ ਬੈਠੇ ਹਨ। ਅੱਜ ਮੀਕੇ ਨੂੰ ਫੜ ਕੇ ਇੰਡੀਆ ਲਈ ਜਹਾਜ਼ੇ ਜਿਉਂ ਚਾੜ੍ਹ ਦਿੱਤਾ ਹੈ।
ਚਲਦਾ…