Showing posts with label ਕਾਂਡ 62. Show all posts
Showing posts with label ਕਾਂਡ 62. Show all posts

ਸਾਊਥਾਲ (ਕਾਂਡ 62)

       ਪਰਦੁੱਮਣ ਬੜੀ ਮੁਸ਼ਕਲ ਨਾਲ ਜ਼ਮਾਨਤ ਦੇ ਪੈਸੇ ਇਕੱਠੇ ਕਰਦਾ ਹੈ। ਦਸ ਹਜ਼ਾਰ ਕੁਲਬੀਰੋ ਵਾਲਾ ਵਰਤ ਲੈਂਦਾ ਹੈ। ਦਸ ਕੁ ਹਜ਼ਾਰ ਉਸ ਨੇ ਔਖੇ ਵੇਲੇ ਲਈ ਰੱਖੇ ਹੋਏ ਹਨ, ਵੀ ਵਿਚ ਪਾ ਲੈਂਦਾ ਹੈ ਤੇ ਕੁਝ ਬੈਂਕ ਤੋਂ ਕਰਜ਼ਾ ਚੁੱਕ ਕੇ ਪੈਸੇ ਕਚਹਿਰੀ ਵਿਚ ਜਮ੍ਹਾਂ ਕਰਾ ਦਿੰਦਾ ਹੈ। ਉਹ ਡਲਿਵਰੀਆਂ ਵਾਲਿਆਂ ਦੇ ਭੁਗਤਾਨ ਰੋਕ ਲੈਂਦਾ ਹੈ। ਸਮੋਸੇ ਦੀ ਕੀਮਤ ਦੋ ਦੋ ਪੈਨੀਆਂ ਚੁੱਕ ਦਿੰਦਾ ਹੈ। ਉਸ ਦਾ ਦਿਲ ਕਰਦਾ ਹੈ ਕਿ ਵਰਕਰਾਂ ਦੀ ਤਨਖਾਹ ਵਿਚੋਂ ਵੀ ਕੁਝ ਪੈਸੇ ਕੱਟ ਲਵੇ ਤਾਂ ਜੋ ਉਸ ਦਾ ਪੰਜਾਹ ਹਜ਼ਾਰ ਜਲਦੀ ਪੂਰਾ ਹੋ ਜਾਵੇ।
        ਕਾਰਾ ਅਜਿਹਾ ਗੁੰਮ ਹੁੰਦਾ ਹੈ ਕਿ ਮੁੜ ਕੇ ਉਸ ਦਾ ਪਤਾ ਨਹੀਂ ਚੱਲਦਾ ਕਿ ਕਿਧਰ ਗਿਆ ਹੈ। ਪਰਦੁੱਮਣ ਸਿੰਘ ਆਪਣੀਆਂ ਸੋਚਾਂ ਦੇ ਘੋੜੇ ਦੁੜਾ ਦੁੜਾ ਕੇ ਥੱਕ ਜਾਂਦਾ ਹੈ। ਕਈ ਵਾਰ ਉਹ ਜਗਮੋਹਣ ਤੋਂ ਪੁੱਛਦਾ ਹੈ,
“ਕਿਹੜੇ ਕੰਟਰੀ ਹੋਇਆ ਇਹ ਸ਼ੋਹਦਾ?”
“ਕਿਸੇ ਅਜਿਹੇ ਕੰਟਰੀ ਜਿਹਦੇ ਨਾਲ ਮੁਜਰਮਾਂ ਦੇ ਮਾਮਲੇ ਵਿਚ ਇਥੋਂ ਦੀ ਸਰਕਾਰ ਦਾ ਅਪਰਾਧੀ ਲੈਣ ਦੇਣ ਦਾ ਕੋਈ ਮੁਹਾਇਦਾ ਨਾ ਹੋਵੇ ਉਥੋਂ ਮੁਜਰਮ ਨੂੰ ਐਕਸਟਰਾਡਾਈਟ ਨਹੀਂ ਕਰ ਸਕਦੇ। ਇਥੋਂ ਦੇ ਸਾਰੇ ਕਰਿਮੀਨਲ ਈਸਟਰਨ ਯੂਰਪ ਵਿਚ ਜਾ ਕੇ ਲੁਕਦੇ ਆ, ਦੋ ਕੁ ਜ਼ਜੀਰੇ ਗਰੀਸ ਦੇ ਵੀ ਆ।”