Showing posts with label ਕਾਂਡ 61. Show all posts
Showing posts with label ਕਾਂਡ 61. Show all posts

ਸਾਊਥਾਲ (ਕਾਂਡ 61)

       ਪੱਚੀ ਨੰਬਰ ਵਿਚ ਜੋਧਾ ਸਿੰਘ ਦਾ ਦਬਕਾ ਹਾਲੇ ਵੀ ਚੱਲਦਾ ਹੈ। ਦਬਕਾ ਮਾਰ ਕੇ ਕਿਰਾਇਆ ਇਕੱਠਾ ਕਰ ਲੈਂਦਾ ਹੈ। ਮੀਕਾ ਨਾ ਹੋਵੇ ਤਾਂ ਕੋਈ ਕਿਰਾਏ ਨੂੰ ਨਾਂਹ ਨਹੀਂ ਕਰ ਸਕਦਾ। ਮੀਕੇ ਦਾ ਉਸ ਘਰ ਵਿਚ ਆਉਣਾ ਉਸ ਨੇ ਬੰਦ ਕੀਤਾ ਹੋਇਆ ਹੈ। ਇਕ ਵਾਰ ਤਾਂ ਉਹ ਸਾਰੇ ਕਿਰਾਏਦਾਰਾਂ ਨੂੰ ਨੋਟਿਸ ਦੇ ਦਿੰਦਾ ਹੈ ਕਿ ਜੇ ਮੀਕੇ ਨੇ ਇਥੇ ਆਉਣਾ  ਤਾਂ ਆਪੋ ਆਪਣੇ ਰਹਿਣ ਦਾ ਇੰਤਜ਼ਾਮ ਕਿਤੇ ਹੋਰ ਕਰ ਲਓ। ਨਿੰਮਾ ਤੇ ਮਿੰਦੀ ਮੀਕੇ ਨੂੰ ਨਾ ਆਉਣ ਲਈ ਜ਼ੋਰ ਪਾਉਂਦੇ ਹਨ।
       ਦੇਬੀ ਦੀ ਲੱਤ ਹੁਣ ਪਹਿਲਾਂ ਨਾਲੋਂ ਵੀ ਖਰਾਬ ਹੈ ਪਰ ਹੁਣ ਉਹ ਹੋਰਨਾਂ ਤੋਂ ਛੁਪਾ ਕੇ ਰੱਖਦਾ ਹੈ। ਹਾਲੇ ਤਕ ਵੀ ਉਹ ਡਾਕਟਰ ਦੇ ਨਹੀਂ ਗਿਆ। ਉਸ ਨੂੰ ਡਰ ਹੈ ਕਿ ਡਾਕਟਰ ਪੁਲੀਸ ਹੀ ਨਾ ਬੁਲਾ ਲਵੇ।
       ਹੁਣ ਤਾਰਾ ਉਥੋਂ ਜਾ ਚੁੱਕਾ ਹੈ। ਤਾਰੇ ਵਾਲਾ ਕਮਰਾ ਹੁਣ ਝੰਮੇ ਕੋਲ ਹੈ। ਝੰਮੇ ਦਾ ਸੁਭਾਅ ਵੀ ਕੁਝ ਕੁ ਮਜ਼ਾਕੀਆ ਜਿਹਾ ਹੈ। ਉਹ ਜੋਧਾ ਸਿੰਘ ਨੂੰ ਕਹਿਣ ਲੱਗਦਾ ਹੈ,