ਮੀਕੇ ਦਾ ਮਾਰਿਆ ਮਿਹਣਾ ਪਰਦੁੱਮਣ ਨੂੰ ਛਣਨੀ ਛਣਨੀ ਕਰ ਜਾਂਦਾ ਹੈ। ਉਸ ਦਾ
ਅੰਦਰ ਮਹਿਸੂਸ ਕਰ ਰਿਹਾ ਹੈ ਕਿ ਮੀਕੇ ਦੇ ਮਿਹਣੇ ਵਿਚ ਦਮ ਹੈ ਪਰ ਉਹ ਖੁਦ ਨੂੰ ਸਮਝਾਉਂਦਾ
ਹੈ ਕਿ ਮੀਕਾ ਆਪਣੀ ਕਿੜ ਕੱਢ ਰਿਹਾ ਹੈ ਇਸ ਲਈ ਬਕਵਾਸ ਕਰ ਰਿਹਾ ਹੈ। ਪਵਨ ਉਪਰ ਉਸ ਨੂੰ
ਪੂਰਾ ਭਰੋਸਾ ਹੈ। ਉਸ ਦਾ ਸੁਭਾਅ ਚੁੱਪ ਜਿਹਾ ਹੈ। ਉਸ ਨੂੰ ਸਤਿੰਦਰ ਬਾਰੇ ਫਿਕਰ ਹੁੰਦਾ
ਸੀ ਕਿਉਂਕਿ ਉਹ ਬੜਬੋਲੀ ਹੈ ਪਰ ਪਵਨ ਦੀ ਇਹ ਹਵਾ ਉਸ ਤੋਂ ਬਰਦਾਸ਼ਤ ਨਹੀਂ ਹੋ ਰਹੀ। ਜੇ
ਮੀਕੇ ਦੀ ਗੱਲ ਸੱਚ ਹੈ ਤਾਂ ਉਹ ਤਾਂ ਲੁਟਿਆ ਜਾਵੇਗਾ। ਉਹ ਸਾਧੂ ਸਿੰਘ ਦੇ ਰਾਹ ਦਾ ਹਾਮੀ
ਹੈ। ਉਹ ਚੰਗੀ ਤਰ੍ਹਾਂ ਮਹਿਸੂਸ ਕਰ ਸਕਦਾ ਹੈ ਕਿ ਇਸ ਵੇਲੇ ਪਾਲਾ ਸਿੰਘ ਕਿਸ ਤਕਲੀਫ ਵਿਚ
ਦੀ ਲੰਘ ਰਿਹਾ ਹੋਵੇਗਾ। ਉਹ ਉਸ ਦੇ ਦੁੱਖ ਵਿਚ ਸ਼ਰੀਕ ਹੋਣਾ ਚਾਹੁੰਦਾ ਹੈ ਪਰ ਪਾਲਾ ਸਿੰਘ
ਤਾਂ ਜਿਵੇਂ ਕਿਧਰੇ ਛੁੱਪਨ ਹੀ ਹੋ ਗਿਆ ਹੋਵੇ। ਬਹਰਹਾਲ ਉਹ ਆਪਣੀ ਸਮੱਸਿਆ ਬਾਰੇ ਸੋਚਣਾ
ਚਾਹੁੰਦਾ ਹੈ। ਉਹ ਚਾਹੁੰਦਾ ਹੈ ਕਿ ਗਿਆਨ ਕੌਰ ਰਾਹੀਂ ਸੱਚ ਦਾ ਪਤਾ ਕਰੇ ਕਿਉਂਕਿ ਉਹ ਪਵਨ
ਦਾ ਸਾਹਮਣਾ ਨਹੀਂ ਕਰ ਸਕੇਗਾ। ਸਭ ਕੁਝ ਸੋਚਦੇ ਹੋਏ ਉਸ ਵਿਚ ਇੰਨਾ ਧੀਰਜ ਨਹੀਂ ਹੈ ਕਿ
ਕਿਸੇ ਨਾਲ ਬੈਠ ਕੇ ਗੱਲ ਕਰ ਸਕੇ। ਉਹ ਆਪਣੇ ਤੇ ਕਾਬੂ ਪਾਉਂਦਾ ਹੋਇਆ ਗਿਆਨ ਕੌਰ ਨਾਲ ਗੱਲ
ਕਰਦਾ ਆਖਦਾ ਹੈ,