ਜਗਮੋਹਣ ਬਾਰੇ ਰਿਸ਼ਤੇਦਾਰਾਂ ਵਿਚ ਆਮ ਰਾਏ ਹੈ ਕਿ ਉਹ ਮਿਹਨਤੀ ਬੰਦਾ ਨਹੀਂ ਹੈ। ਮਨਦੀਪ ਦਾ ਪਿਤਾ ਕਹਿਣ ਲੱਗਦਾ ਹੈ ਕਿ ਜਿਵੇਂ ਉਹ ਪੜ੍ਹਿਆ ਲਿਖਿਆ ਸੀ ਤੇ ਹੁਸ਼ਿਆਰ ਵੀ ਸੀ ਭਾਵੇਂ ਜਿੰਨੇ ਮਰਜ਼ੀ ਪੈਸੇ ਕਮਾ ਲੈਂਦਾ ਕੋਈ ਹੋਰ ਨੌਕਰੀ ਲਭਦਾ, ਹੋਰ ਪੜ੍ਹ ਲੈਂਦਾ। ਇਸ ਜੌਬ ਵਿਚ ਤਨਖਾਹ ਭਾਵੇਂ ਘਟ ਹੈ ਪਰ ਓਵਰ ਟਾਈਮ ਬਹੁਤ ਮਿਲਦਾ ਹੈ ਪਰ ਜਗਮੋਹਨ ਤਾਂ ਓਵਰਟਾਈਮ ਤੱਕ ਲਾ ਕੇ ਖੁਸ਼ ਨਹੀਂ ਹੈ। ਆਪਣੇ ਅੱਠ ਘੰਟੇ ਹੀ ਮਸਾਂ ਪੂਰੇ ਕਰਦਾ ਹੈ। ਪਰਦੁੱਮਣ ਸਿੰਘ ਵੀ ਇਵੇਂ ਹੀ ਸੋਚਦਾ ਹੈ ਉਸ ਬਾਰੇ। ਪਰਦੁੱਮਣ ਦਾ ਕਹਿਣਾ ਹੈ ਕਿ ਜਿੰਨੀ ਜਗਮੋਹਨ ਦੀ ਸਮਰਥਾ ਹੈ ਉਹ ਉਸ ਦੀ ਪੂਰੀ ਵਰਤੋਂ ਨਹੀਂ ਕਾਰ ਰਿਹਾ। ਮਨਦੀਪ ਦੇ ਵੀ ਕੁਝ ਅਜਿਹੇ ਹੀ ਵਿਚਾਰ ਹਨ ਪਰ ਉਹ ਕਦੇ ਇਸ ਗੱਲ ਦਾ ਜ਼ਿਕਰ ਨਹੀਂ ਕਰਦੀ ਕਿਉਂਕਿ ਉਹ ਖੁਸ਼ ਹੈ। ਜਗਮੋਹਣ ਉਸ ਨੂੰ ਕਿਸੇ ਗੱਲੋਂ ਤੰਗ ਨਹੀਂ ਕਰਿਆ ਕਰਦਾ। ਫਿਰ ਵੀ ਕਦੇ ਕਦੇ ਉਹ ਵੀ ਕਹਿਣ ਲੱਗਦੀ ਹੈ ਕਿ ਫਲਾਣੇ ਰਿਸ਼ਤੇਦਾਰ ਨੇ ਮਰਸਡੀਜ਼ ਖਰੀਦ ਲਈ ਜਾਂ ਫਲਾਣੇ ਨੇ ਵੱਡਾ ਘਰ ਲੈ ਲਿਆ ਪਰ ਜਗਮੋਹਣ ਕੰਨ ਵਲੇਟ ਰੱਖਦਾ ਹੈ।
ਪਰ ਜਗਮੋਹਣ ਆਪਣੇ ਬਾਰੇ ਹੋਰ ਤਰ੍ਹਾਂ ਸੋਚਦਾ ਹੈ। ਉਹ ਕਹਿੰਦਾ ਹੈ ਕਿ ਉਸ ਕੋਲ ਇਕ ਮਿੰਟ ਦਾ ਵੀ ਵਿਹਲ ਨਹੀਂ ਹੈ। ਸਮੇਂ ਦੀ ਘਾਟ ਕਾਰਨ ਤਾਂ ਉਸ ਦੇ ਕਈ ਸ਼ੌਂਕ ਅਧੂਰੇ ਰਹਿ ਰਹੇ ਹਨ। ਉਹ ਤਾਂ ਅੱਠ ਘੰਟੇ ਵੀ ਕੰਮ ਦੇ ਮਸਾਂ ਪੂਰੇ ਕਰਦਾ ਹੈ। ਉਸ ਨੇ ਅਖਬਾਰ ਪੜ੍ਹਨੀ ਹੁੰਦੀ ਹੈ। ਉਸ ਦਾ ਜੌਗਿੰਗ ਕਰਨਾ ਵੀ ਤਹਿ ਹੈ। ਜਿਸ ਦਿਨ ਉਹ ਦੌੜ ਨਾ ਲਾ ਕੇ ਆਵੇ ਤਾਂ ਖਿੱਝਿਆ ਖਿੱਝਿਆ ਮਹਿਸੂਸ ਕਰਦਾ ਰਹਿੰਦਾ ਹੈ, ਇਵੇਂ ਲਗਦਾ ਰਹਿੰਦਾ ਹੈ ਜਿਵੇਂ ਕੁਝ ਗਵਾਚ ਗਿਆ ਹੋਵੇ। ਉਸ ਨੇ ਸਵਿਮਿੰਗ ਕਰਨ ਵੀ ਜਾਣਾ ਹੁੰਦਾ ਹੈ। ਖਾਸ ਤੌਰ 'ਤੇ ਮੁੰਡਿਆਂ ਨੂੰ ਲੈ ਕੇ। ਫਿਰ ਲੋਕ ਉਸ ਕੋਲੋਂ ਸਲਾਹ ਲੈਣ ਵੀ ਤੁਰੇ ਰਹਿੰਦੇ ਹਨ ਕਿਸੇ ਨੂੰ ਨਾਂਹ ਨਹੀਂ ਕਰ ਸਕਦਾ। ਪਿਛਲੇ ਕਾਫੀ ਅਰਸੇ ਤੋਂ ਉਹ ਐਕਟਿੰਗ ਵੱਲ ਵੀ ਧਿਆਨ ਨਹੀਂ ਦੇ ਸਕਦਾ। ਭੁਪਿੰਦਰ ਦੇ ਫਿਲਮਾਂ ਵਿਚ ਜਾਣ ਤੋਂ ਬਾਅਦ ਉਸ ਕਿਸੇ ਹੋਰ ਗਰੁੱਪ ਨਾਲ ਜੁੜ ਸਕਦਾ ਹੈ ਪਰ ਉਹ ਨਹੀਂ ਜੁੜਦਾ ਨਹੀਂ। ਕਾਰਣ ਇਹੋ ਕਿ ਉਸ ਦੇ ਰੁਝੇਵੇਂ ਹੀ ਇੰਨੇ ਵੱਧ ਗਏ ਹਨ ਕਿ ਵਕਤ ਨਹੀਂ ਹੈ।
ਜਿਵੇਂ ਕਿ ਮਨਦੀਪ ਕਹਿੰਦੀ ਹੈ ਕਿ ਉਸ ਨੂੰ ਚੁੜੇਲਾਂ ਛੇਤੀ ਚੰਬੜ ਜਾਂਦੀਆਂ ਹਨ ਇਹ ਸੱਚ ਹੈ। ਉਹ ਕਿਸੇ ਦੀ ਸਮੱਸਿਆ ਨੂੰ ਆਪਣੀ ਬਣਾ ਕੇ ਦੇਖਦਾ ਰਹਿੰਦਾ ਹੈ। ਹੁਣ ਮਨਿੰਦਰ ਨੇ ਉਸ ਨੂੰ ਤੰਗ ਕਰ ਰੱਖਿਆ ਹੈ। ਕਈ ਦਿਨ ਤੋਂ ਉਸ ਨੂੰ ਸਵਿਮਿੰਗ ਨੂੰ ਨਾ ਆਈ ਦੇਖ ਕੇ ਹੀ ਉਹ ਪ੍ਰੇਸ਼ਾਨ ਹੈ। ਪਹਿਲਾਂ ਤਾਂ ਉਹ ਸੋਚਦਾ ਸੀ ਕਿ ਵੱਖਰੇ ਸਮੇਂ ਆਉਣ ਲੱਗੀ ਹੋਵੇਗੀ। ਉਹ ਵਕਤ ਬਦਲ ਬਦਲ ਕੇ ਜਾ ਕੇ ਦੇਖਦਾ ਹੈ, ਮਨਿੰਦਰ ਨਹੀਂ ਦਿੱਸਦੀ। ਫਿਰ ਇਕ ਦਿਨ ਸਵਿਮਿੰਗ ਪੂਲ ਦੀ ਕਲਰਕ ਤੋਂ ਪੁੱਛਦਾ ਹੈ ਕਿਉਂਕਿ ਮਨਿੰਦਰ ਉਸ ਨਾਲ ਕਈ ਵਾਰ ਗੱਲਾਂ ਕਰਿਆ ਕਰਦੀ ਹੈ। ਕਲਰਕ ਨੇ ਵੀ ਮਨਿੰਦਰ ਨੂੰ ਕਾਫੀ ਦੇਰ ਤੋਂ ਨਹੀਂ ਦੇਖਿਆ। ਉਹ ਸੋਚਦਾ ਹੈ ਕਿ ਜ਼ਰੂਰ ਅੰਕਲ ਪਾਲਾ ਸਿੰਘ ਨੂੰ ਪਤਾ ਚੱਲ ਗਿਆ ਹੋਵੇਗਾ ਤੇ ਉਸ ਨੇ ਉਸ ਦਾ ਆਉਣਾ ਬੰਦ ਕਰ ਦਿੱਤਾ ਹੋਵੇਗਾ। ਪਾਲਾ ਸਿੰਘ ਦੇ ਸਖਤ ਸੁਭਾਅ ਨੂੰ ਉਹ ਜਾਣਦਾ ਹੈ। ਆਪਣੀ ਮੁੱਛ ਖੜੀ ਰੱਖਣ ਖਾਤਰ ਕੁਝ ਵੀ ਕਰ ਸਕਦਾ ਹੈ।
ਮਨਿੰਦਰ ਦੀ ਗੈਰਹਾਜ਼ਰੀ ਉਸ ਨੂੰ ਬੇਚੈਨ ਕਰਨ ਲੱਗਦੀ ਹੈ। ਉਹ ਉਸ ਨੂੰ ਇਕ ਨਜ਼ਰ ਦੇਖਣਾ ਚਾਹੁੰਦਾ ਹੈ। ਉਹ ਪਾਲਾ ਸਿੰਘ ਦੇ ਘਰ ਮੋਹਰ ਦੀ ਕਈ ਗੇੜੇ ਲਾਉਂਦਾ ਹੈ। ਉਸ ਦਾ ਦਿਲ ਕਰਦਾ ਹੈ ਕਿ ਡੋਰ ਬੈੱਲ ਕਰਕੇ ਅੰਦਰ ਜਾ ਆਵੇ। ਉਸ ਨੇ ਕਿਹੜਾ ਇਸ ਘਰ ਪਹਿਲੀ ਵਾਰ ਜਾਣਾ ਹੈ। ਅੰਕਲ ਨੂੰ ਹੈਲੋ ਕਰਨ ਦਾ ਬਹਾਨਾ ਤਾਂ ਉਸ ਪਾਸ ਹੈ ਹੀ ਪਰ ਉਸ ਤੋਂ ਜਾਇਆ ਨਹੀਂ ਜਾ ਰਿਹਾ। ਉਹ ਪੱਬਾਂ ਦੇ ਗੇੜੇ ਲਾਉਂਦਾ ਹੈ। ਦਾ ਗਲੌਸਟਰ ਵਿਚ ਜਾਂਦਾ ਹੈ ਤੇ ਫਿਰ ਲਾਈਟਾਂ ਵਾਲੇ ਪੱਬ ਵਿਚ ਵੀ। ਪਾਲਾ ਸਿੰਘ ਨਹੀਂ ਦਿੱਸਦਾ। ਪਾਲਾ ਸਿੰਘ ਨੂੰ ਕਿਸੇ ਨੇ ਕਈ ਦਿਨ ਤੋਂ ਦੇਖਿਆ ਵੀ ਨਹੀਂ ਹੈ। ਉਹ ਸੋਚਦਾ ਹੈ ਕਿ ਸ਼ਾਇਦ ਇੰਡੀਆ ਗਿਆ ਹੋਵੇ।
ਜਿਸ ਦਿਨ ਪਰਦੁੱਮਣ ਸਿੰਘ ਦੇ ਜ਼ਮਾਨਤ ਵਾਲੇ ਕੇਸ ਦਾ ਫੈਸਲਾ ਹੋਣਾ ਹੁੰਦਾ ਹੈ ਉਸ ਦਿਨ ਉਸ ਨੂੰ ਪਤਾ ਚੱਲਦਾ ਹੈ ਕਿ ਮਨਿੰਦਰ ਘਰੋਂ ਦੌੜ ਚੁੱਕੀ ਹੈ। ਕਾਰੇ ਦੇ ਮੁੰਡੇ ਰਾਹੀਂ ਖਬਰ ਫੈਲ ਚੁੱਕੀ ਹੈ। ਸਾਰੀ ਯੂਨੀਵਰਸਟੀ ਨੂੰ ਪਤਾ ਹੈ ਕਿ ਮਨਿੰਦਰ ਆਪਣੇ ਬੁਆਏ ਫਰਿੰਡ ਨਾਲ ਰਹਿਣ ਲਗ ਪਈ ਹੈ। ਉਸ ਦੇ ਮਨ ਵਿਚ ਇਕ ਤਾਰ ਜਿਹੀ ਫਿਰ ਜਾਂਦੀ ਹੈ। ਉਸ ਨੂੰ ਸਾਰਾ ਆਲਾ ਦੁਆਲਾ ਭੁੱਲ ਜਾਂਦਾ ਹੈ ਤੇ ਮਨਿੰਦਰ ਦਾ ਫਿਕਰ ਲੱਗ ਜਾਂਦਾ ਹੈ। ਉਸ ਨੂੰ ਜਾਪ ਰਿਹਾ ਹੈ ਕਿ ਪਾਲਾ ਸਿੰਘ ਕ੍ਰਿਪਾਨ ਚੁੱਕੀ ਮਨਿੰਦਰ ਮਗਰ ਦੌੜਾ ਫਿਰ ਰਿਹਾ ਹੈ ਜਿਵੇਂ ਸਾਧੂ ਸਿੰਘ ਸੁੱਖੀ ਮਗਰ ਫਿਰ ਰਿਹਾ ਸੀ। ਉਹ ਬੁੜਬੁੜਾਉਣ ਲੱਗਦਾ ਹੈ ਕਿ ਇਹ ਦੁਬਾਰਾ ਨਹੀਂ ਹੋਣਾ ਚਾਹੀਦਾ। ਇਸ ਨੂੰ ਉਹ ਦੁਬਾਰਾ ਨਹੀਂ ਹੋਣ ਦੇਵੇਗਾ।
ਉਹ ਪਾਲਾ ਸਿੰਘ ਨੂੰ ਮਿਲ ਕੇ ਉਸ ਦਾ ਦਿਲ ਟੋਹਣਾ ਚਾਹੁੰਦਾ ਹੈ ਕਿ ਮਨਿੰਦਰ ਬਾਰੇ ਉਸ ਦੇ ਮਨ ਵਿਚ ਕੀ ਹੈ। ਉਹ ਕੀ ਸੋਚ ਰਿਹਾ ਹੈ। ਉਹ ਪਾਲਾ ਸਿੰਘ ਨੂੰ ਲੱਭਣ ਲੱਗਦਾ ਹੈ। ਗੁਰਦੁਆਰੇ ਵੀ ਜਾਂਦਾ ਹੈ ਕਿ ਉਹ ਕਈ ਵਾਰ ਸਵੇਰੇ ਸਵੇਰੇ ਮੱਥਾ ਟੇਕਣ ਆਇਆ ਕਰਦਾ ਹੈ ਸ਼ਾਇਦ ਉਥੇ ਹੀ ਮਿਲ ਜਾਵੇ। ਇਕ ਦਿਨ ਉਸ ਨੂੰ ਪਾਲਾ ਸਿੰਘ ਲੇਡੀ ਮਾਰਗਰੇਟ ਰੋਡ ਉਪਰ ਦੁਕਾਨ ਵਿਚੋਂ ਨਿਕਲਦਾ ਦਿਸ ਪੈਂਦਾ ਹੈ। ਉਹ ਕਾਰ ਨੂੰ ਐਮਰਜੈਂਸੀ ਬਰੇਕ ਲਾ ਕੇ ਰੋਕਦਾ ਹੈ। ਪਾਲਾ ਸਿੰਘ ਤੱਕ ਕਾਹਲੀ ਨਾਲ ਪਹੁੰਚ ਕੇ ਪੁੱਛਦਾ ਹੈ,
“ਅੰਕਲ, ਕੀ ਹਾਲ ਐ? ਬਹੁਤ ਦਿਨ ਹੋ ਗਏ ਤੁਹਾਨੂੰ ਦੇਖਿਆ ਨਹੀਂ, ਸਿਹਤ ਤਾਂ ਠੀਕ ਐ।”
“ਮੁੰਡਿਆ, ਤੂੰ ਕਿਹੜਾ ਸਾਡਾ ਹਾਲ ਪੁੱਛਦਾਂ ਹੁਣ।”
ਕਹਿੰਦਾ ਹੋਇਆ ਪਾਲਾ ਸਿੰਘ ਉਦਾਸ ਹੋ ਜਾਂਦਾ ਹੈ। ਜਗਮੋਹਣ ਉਸ ਵੱਲ ਧਿਆਨ ਨਾਲ ਦੇਖਦਾ ਹੈ। ਉਹ ਪਹਿਲਾਂ ਨਾਲੋਂ ਕਮਜ਼ੋਰ ਹੋ ਚੁੱਕਾ ਹੈ। ਪਹਿਲਾਂ ਨਾਲੋਂ ਬੁੱਢੜਾ ਜਿਹਾ ਜਾਪਦਾ ਹੈ ਪਰ ਉਸ ਦੀਆਂ ਮੁੱਛਾਂ ਪਹਿਲਾਂ ਵਾਂਗ ਹੀ ਖੜੀਆਂ ਹਨ। ਜਗਮੋਹਣ ਕਹਿਣ ਲੱਗਦਾ ਹੈ,
“ਅੰਕਲ ਜੀ, ਤੁਹਾਡਾ ਹਾਲ ਕਿਉਂ ਨਹੀਂ ਪੁੱਛਣਾ! ਤੁਸੀਂ ਤਾਂ ਮੈਨੂੰ ਬਾਪੂ ਜੀ ਵਰਗੇ ਓ, ਤੁਹਾਡੇ ਸਿਰ 'ਤੇ ਮੈਂ ਇੰਗਲੈਂਡ ਵਿਚ ਸੈਟਲ ਹੋਇਆਂ।”
“ਘਰ ਆ ਫਿਰ, ਬੈਠ ਕੇ ਕੁਸ਼ ਗੱਲਾਂ ਕਰੀਏ।”
“ਚਲੋ ਹੁਣੇ ਚੱਲਦੇ ਆਂ। ਤੁਸੀਂ ਕਿੱਦਾਂ ਆਏ ਓ, ਤੁਰ ਕੇ ਜਾਂ ਕਾਰ ਵਿਚ ?”
“ਮੈਂ ਕਾਰ ਵਿਚ ਈ ਆਇਆਂ, ਜੇ ਤੇਰੇ ਕੋਲ ਟਾਈਮ ਤਾਂ ਘਰ ਨੂੰ ਆ ਜਾ।”
ਜਗਮੋਹਣ ਉਸ ਦੇ ਮਗਰੇ ਹੀ ਕਾਰ ਲਾ ਲੈਂਦਾ ਹੈ ਤੇ ਉਸ ਦੇ ਨਾਲ ਹੀ ਘਰ ਪਹੁੰਚ ਜਾਂਦਾ ਹੈ। ਪਾਲਾ ਸਿੰਘ ਦੋ ਡਰਿੰਕ ਬਣਾਉਂਦਾ ਹੈ ਤੇ ਉਸ ਨੂੰ ਗਲਾਸੀ ਫੜਾਉਂਦਾ ਆਖਦਾ ਹੈ,
“ਤੂੰ ਮੇਰੇ ਦੋਸਤ ਦਾ ਪੁੱਤਰ ਐਂ ਤੇ ਮੇਰੇ ਲਈ ਵੀ ਪੁੱਤਾਂ ਵਾਂਗ ਈ ਐਂ। ਏਸ ਲਈ ਤੇਰੇ ਤੋਂ ਕਾਹਦਾ ਪਰਦਾ। ਮੈਂ ਤੇਰੇ ਬਾਰੇ ਸੋਚ ਹੀ ਰਿਹਾ ਸੀ ਕਿ ਤੈਨੂੰ ਫੋਨ ਕਰਾਂ।”
“ਦੱਸੋ ਅੰਕਲ, ਮੇਰੇ ਗੋਚਰੇ ਕੋਈ ਕੰਮ ਐ ਤਾਂ ਦੱਸੋ।”
“ਤੈਨੂੰ ਪਤਾ ਇਹ ਮੋਹਨਦੇਵ ਤੇ ਅਮਰਦੇਵ ਸਾਲੇ਼ ਤਾਂ ਛੱਡ ਕੇ ਦੌੜ ਗਏ, ਇਨ੍ਹਾਂ ਨੂੰ ਇੰਗਲੈਂਡ ਨੇ ਮੇਰੇ ਤੋਂ ਖੋਹ ਲਿਆ, ਤੇਰਾ ਬਾਪੂ ਚੰਗਾ ਰਹਿ ਗਿਆ ਜਿਹੜਾ ਪਹਿਲੀਆਂ ‘ਚ ਇੰਗਲੈਂਡ ਨਹੀਂ ਆਇਆ, ਨਹੀਂ ਤਾਂ ਤੂੰ ਵੀ ਕਿਸੇ ਗੋਰੀ ਨਾਲ ਦੌੜ ਜਾਣਾ ਸੀ।”
ਕਹਿ ਕੇ ਪਾਲਾ ਸਿੰਘ ਹੱਸਣ ਲੱਗਦਾ ਹੈ। ਫਿਰ ਇਕ ਘੁੱਟ ਭਰ ਕੇ ਕਹਿੰਦਾ ਹੈ,
“ਤੈਨੂੰ ਪਤੈ ਮੇਰੇ ਗੁੱਸੇ ਦਾ, ਮੁੰਡੇ ਤਾਂ ਗਏ ਈ ਕੋਈ ਗਮ ਨਹੀਂ ਪਰ ਕੁੜੀ ਵੀ ਰੁੱਸ ਕੇ ਕਿਤੇ ਹੋਰ ਜਾ ਕੇ ਰਹਿਣ ਲੱਗ ਪਈ।”
“ਅੱਛਾ ਅੰਕਲ!”
ਜਗਮੋਹਣ ਹੈਰਾਨੀ ਜ਼ਾਹਿਰ ਕਰਦਾ ਹੈ ਜਿਵੇਂ ਉਸ ਨੂੰ ਪਹਿਲੀ ਵਾਰ ਇਸ ਖਬਰ ਦਾ ਪਤਾ ਚੱਲਿਆ ਹੋਵੇ। ਪਾਲਾ ਸਿੰਘ ਕਹਿੰਦਾ ,
“ਮੈਂ ਮੁੰਡਿਆਂ ਕਾਰਨ ਖਿਝਿਆ ਪਿਆ ਸੀ ਤੇ ਮੇਰੇ ਤੋਂ ਮਨਿੰਦਰ ਨੂੰ ਕੁਝ ਕਹਿ ਹੋ ਗਿਆ, ਜੱਗਿਆ, ਮੇਰਾ ਇਕ ਕੰਮ ਕਰ, ਮੈਨੂੰ ਪਤਾ ਈ ਕਰ ਦੇ ਕਿ ਉਹ ਰਹਿੰਦੀ ਕਿਥੇ ਆ। ਮੈਂ ਪਤਿਆ ਕੇ ਘਰ ਲੈ ਆਵਾਂ ਜਾਂ ਜੱਗਿਆ, ਤੂੰ ਈ ਉਸ ਨੂੰ ਮਨਾ ਕੇ ਘਰ ਲੈ ਆ, ਤੇਰੀ ਵੀ ਤਾਂ ਉਹ ਭੈਣ ਆਂ।”
ਕਹਿ ਕੇ ਪਾਲਾ ਸਿੰਘ ਫਿਰ ਵਿਸਕੀ ਦਾ ਘੁੱਟ ਭਰਦਾ ਹੈ। ਜਗਮੋਹਣ ਪੁੱਛਦਾ ਹੈ,
“ਦੱਸ ਕੇ ਨਹੀਂ ਗਈ ਕੁਸ਼ ਵੀ?”
“ਜੇ ਦੱਸ ਜਾਂਦੀ ਤਾਂ ਫੇਰ ਕਾਹਦਾ ਫਿਕਰ ਸੀ, ਤੂੰ ਉਹਦਾ ਪਤਾ ਲਾ ਕਿਸੇ ਤਰ੍ਹਾਂ।”
“ਕਿਸੇ ਕੁੜੀ ਨਾਲ ਈ ਰਹਿੰਦੀ ਹੋਊ।”
“ਇਹ ਸਭ ਕੁਝ ਮੈਨੂੰ ਪਤਾ ਕਰ ਦੇ, ਜੇ ਮੰਨਦੀ ਐ ਤਾਂ ਮਨਾ ਕੇ ਘਰ ਲੈ ਆ ਇਕ ਵਾਰੀ, ਤੇਰਾ ਅਹਿਸਾਨਮੰਦ ਹੋਊਂ।”
ਉਹ ਤਰਲਾ ਕਰਨ ਵਾਂਗ ਆਖ ਰਿਹਾ ਹੈ। ਜਗਮੋਹਨ ਸੋਚਦਾ ਹੈ ਕਿ ਕਿਥੇ ਹੋਈ ਮਨਿੰਦਰ। ਪਰਦੁੱਮਣ ਸਿੰਘ ਅਨੁਸਾਰ ਮਨਿੰਦਰ ਕਿਸੇ ਮੁਸਲਮਾਨ ਮੁੰਡੇ ਨਾਲ ਗਈ ਹੈ ਪਰ ਪਾਲਾ ਸਿੰਘ ਦੀਆਂ ਗੱਲਾਂ ਵਿਚੋਂ ਅਜਿਹੀ ਸੁੰਘ ਨਹੀਂ ਆ ਰਹੀ। ਉਹ ਕਹਿੰਦਾ ਹੈ,
“ਅੰਕਲ, ਕਾਲਜ ਤਾਂ ਜਾਂਦੀ ਈ ਹੋਊ, ਯੂਨੀ ਤੋਂ ਪਤਾ ਕਰ ਲੈਣਾ ਸੀ।”
“ਜੱਗਿਆ, ਮੈਂ ਹੁਣ ਬੁੱਢਾ ਬੰਦਾ ਆਂ, ਕਿਥੇ ਲੱਭਦਾ ਫਿਰਾਂ। ਓਦਾਂ ਉਹ ਵੈਸਟਮਨਿਸਟਰ ਯੂਨੀਵਰਸਿਟੀ ਜਾਂਦੀ ਐ, ਬੇਕਰ ਸਟਰੀਟ ਦੇ ਸਾਹਮਣੇ ਜਿਹੜੀ ਬਿਲਡਿੰਗ ਐ, ਤੂੰ ਯੂਨੀ ਜਾ ਕੇ ਪਤਾ ਕਰ ਸਕਦਾਂ, ਬਹੁਤਾ ਨਹੀਂ ਤਾਂ ਇਹ ਹੀ ਪਤਾ ਕਰਦੇ ਕਿ ਰਹਿੰਦੀ ਕਿਥੇ ਐ, ਤੇਰਾ ਅਹਿਸਾਨ ਕਦੇ ਨਾ ਭੁੱਲੂੰ।”
ਪਹਿਲਾਂ ਤਾਂ ਪਾਲਾ ਸਿੰਘ ਸੈਟੀ ਦੇ ਮੋਹਰੇ ਜਿਹੇ ਨੂੰ ਹੀ ਬੈਠਾ ਰਹਿੰਦਾ ਹੈ। ਕੁਝ ਕੁ ਡਰਿੰਕ ਪੀ ਕੇ ਉਹ ਆਰਾਮ ਨਾਲ ਢੋਅ ਲਾ ਕੇ ਬੈਠ ਜਾਂਦਾ ਹੈ। ਉਹ ਹਾੜੇ ਤੇ ਹਾੜਾ ਪੀ ਰਿਹਾ ਹੈ। ਜਗਮੋਹਣ ਇੰਨੀ ਸ਼ਰਾਬ ਦਾ ਆਦੀ ਨਹੀਂ ਹੈ। ਉਹ ਬਹੁਤੀ ਨਹੀਂ ਪੀ ਰਿਹਾ। ਪਾਲਾ ਸਿੰਘ ਸ਼ਰਾਬੀ ਹੋ ਜਾਂਦਾ ਹੈ ਤੇ ਅੱਖਾਂ ਭਰ ਲੈਂਦਾ ਹੈ। ਫਿਰ ਅੱਖਾਂ ਪੂੰਝ ਕੇ ਮੁੱਛ ਨੂੰ ਵਟਾ ਦਿੰਦਾ ਕਹਿੰਦਾ ਹੈ,
“ਜੱਗਿਆ, ਇਕ ਵਾਰ ਮੈਨੂੰ ਉਹਦਾ ਟਿਕਾਣਾ ਲੱਭ ਦੇ ਬਾਕੀ ਤੂੰ ਮੇਰੇ 'ਤੇ ਛੱਡ, ਮੈਂ ਸਭ ਠੀਕ ਕਰ ਦੇਊਂ।”
ਕਹਿੰਦਿਆਂ ਪਾਲਾ ਸਿੰਘ ਦੀਆਂ ਅੱਖਾਂ ਲਾਲ ਹੋ ਜਾਂਦੀਆਂ ਹਨ। ਉਸ ਦੀਆਂ ਮੁੱਠੀਆਂ ਮੀਚ ਹੋ ਰਹੀਆਂ ਹਨ। ਜਗਮੋਹਣ ਨੂੰ ਉਸ ਤੋਂ ਡਰ ਲੱਗਣ ਲੱਗਦਾ ਹੈ। ਉਹ ਜਾਣ ਲਈ ਉਠ ਖੜਦਾ ਹੈ। ਪਾਲਾ ਸਿੰਘ ਵੀ ਸੈਟੀ ਦੀ ਬਾਂਹ ਦਾ ਆਸਰਾ ਲੈਂਦਾ ਖੜਾ ਹੋ ਜਾਂਦਾ ਤੇ ਆਖਦਾ ਹੈ,
“ਜੱਗਿਆ, ਇਹ ਗੱਲ ਬਾਹਰ ਨਾ ਨਿਕਲੇ, ਤੂੰ ਪਰਦੇ ਨਾਲ ਹੀ ਉਸ ਦੇ ਟਿਕਾਣੇ ਦਾ ਪਤਾ ਕਰਦੇ, ਇਹ ਤੇਰਾ ਅਹਿਸਾਨ ਕਦੇ ਨਾ ਭੁਲਾਊਂ।”
ਜਗਮੋਹਣ ਹਾਂ ਵਿਚ ਸਿਰ ਮਾਰਦਾ ਉਥੋਂ ਤੁਰ ਪੈਂਦਾ ਹੈ। ਕਾਰ ਵਿਚ ਬੈਠ ਕੇ ਪਾਲਾ ਸਿੰਘ ਦੇ ਘਰ ਵੱਲ ਨੂੰ ਦੇਖਦਾ ਹੈ। ਪਾਲਾ ਸਿੰਘ ਦੇ ਬੋਲ ਉਸ ਦਾ ਪਿੱਛਾ ਕਰ ਰਹੇ ਹਨ ਕਿ ਪਰਦੇ ਨਾਲ ਮਨਿੰਦਰ ਦੇ ਟਿਕਾਣੇ ਦਾ ਪਤਾ ਕਰਦੇ।
ਚਲਦਾ...